Home / ਮੌਸਮ ਖੇਤੀਬਾੜੀ / ਪੰਜਾਬ ਦੇ ਮੌਸਮ ਬਾਰੇ ਵੱਡੀ ਖਬਰ

ਪੰਜਾਬ ਦੇ ਮੌਸਮ ਬਾਰੇ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਦੇ ਜਾਣਕਾਰੀ ਅਨੁਸਾਰ ਆਗਾਮੀ 24 ਤੋਂ 36 ਘੰਟਿਆਂ ਦੌਰਾਨ ਮਾਨਸੂਨੀ ਟਰੱਫ ਦੇ ਪ੍ਰਭਾਵ ਹੇਠ ਦਿੱਲੀ ਤੋਂ ਲਾਹੌਰ, ਸਿਆਲਕੋਟ, ਗੁੱਜਰਾਂਵਾਲਾ ਤੱਕ ਦੱਖਣ-ਪੂਰਬ ਤੋਂ ਗੁਜਰਦੇ ਮਾਨਸੂਨੀ ਬੱਦਲਾਂ ਹੇਠ, ਤੇਜ ਠੰਢੀਆਂ ਹਵਾਵਾਂ ਤੇ ਗਰਜ ਨਾਲ਼ ਹਲਕੀਆਂ/ਦਰਮਿਆਨੀਆਂ ਬਰਸਾਤਾਂ ਦੇਖੀਆਂ ਜਾਣਗੀਆਂ।ਲੁਧਿਆਣਾ, ਸੰਗਰੂਰ, ਜਲੰਧਰ, ਕਪੂਰਥਲਾ, ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ ਦੇ ਇਲਾਕਿਆਂ ਚ ਭਾਰੀ ਫੁਹਾਰਾਂ ਦੀ ਸੰਭਾਵਨਾ ਹੈ। ਮੌਸਮ ਸੁਹਾਵਣਾ ਤੇ ਖੁਬਸੂਰਤ ਰਹੇਗਾ।ਪਰ ਇਸਤੋਂ ਬਾਅਦ ਚਲਦੀ ਮੱਧਮ ਦੱਖਣ-ਪੱਛਮੀ ਹਵਾ ਨਾਲ ਸ਼ਨੀ-ਐਤ ਨੂੰ ਹੁੰਮਸ ਭਰੇ ਸਖਤ ਦਿਨ ਲੱਗਣ ਦੀ ਉਮੀਦ ਹੈ, ਨਾ ਕੇਵਲ ਦਿਲ ਬਲਕਿ ਰਾਤਾਂ ਵੀ ਥੋੜ੍ਹੀਆਂ ਅਸਹਿਜ ਰਹਿਣਗੀਆਂ, ਘੱਟ ਖੇਤਰੀ ਛਿਟਪੁਟ ਹਲਚਲ ਤੋਂ ਇਨਕਾਰ ਨਹੀਂ। ਦੱਸ ਦਈਏ ਕਿ ਆਮ ਜਾਣਕਾਰੀ ਘੱਟ ਦਬਾਅ ਸਿਸਟਮ ਤੇ ਉਸਦਾ ਹੜ੍ਹਾਂ ਨਾਲ ਸੰਬੰਧ “ਘੱਟ ਦਬਾਅ ਸਿਸਟਮ” ਵੱਡੀ ਮਾਤਰਾ ਕੁਇੰਟਲਾਂ, ਟਨਾਂ ਦੇ ਹਿਸਾਬ ਨਾਲ ਪਾਣੀ ਲਈ ਫਿਰਦਾ ਇੱਕ ਵਾਯੂਮੰਡਲੀ ਸਿਸਟਮ ਹੈ। ਜੋ ਕਿ ਗਰਮੀ ਤੇ ਫੇਰ ਘੜੀ ਦੀ ਉਲਟ ਦਿਸ਼ਾ ਚ ਘੁੰਮਦੀਆਂ ਹਵਾਵਾਂ(ਚੱਕਰਵਾਤੀ ਹਵਾਵਾਂ) ਸਦਕਾ ਪੈਦਾ ਹੁੰਦਾ ਹੈ। ਇਹੀ ਸਿਸਟਮ ਤਕੜਾ ਹੋਕੇ ਸਮੁੰਦਰਾਂ ਚ ਤੂਫਾਨ ਦਾ ਰੂਪ ਲੈ ਲੈਂਦਾ ਹੈ। ਬੀਤੇ ਕੁਝ ਸਾਲਾਂ ਚ ਪੰਜਾਬ ਚ ਘੱਟ ਦਬਾਅ ਸਿਸਟਮ ਦੀ ਗੱਲ ਕਰੀਏ ਤਾਂ 2018 ਚ 23-24 ਸਤੰਬਰ ਤੇ 2019 ਚ 17 ਅਗਸਤ ਨੂੰ ਖਾੜੀ ਬੰਗਾਲ ਤੋਂ ਘੱਟ ਦਬਾਅ ਸਿਸਟਮ ਨੇ ਪੰਜਾਬ ਕੂਚ ਕੀਤਾ ਸੀ। ਜਿਨ੍ਹਾਂ ਚੋਂ 2019 ਵਾਲ਼ਾ ਮਾਰੂ ਸਾਬਤ ਹੋਇਆ, ਫਲਸਰੂਪ ਪੰਜਾਬ ਦੇ ਕਈ ਇਲਾਕਿਆਂ ਚ ਸਿਰਫ 24 ਘੰਟਿਆਂ ਚ 300mm ਤੋਂ ਵੱਧ ਮੀਂਹ ਦਰਜ ਹੋਇਆ, ਸਤਲੁਜ ਹੜ੍ਹਿਆ ਤੇ 1988 ਦੀਆਂ ਕਾਲ਼ੀਆ ਯਾਦਾਂ ਤਾਜੀਆਂ ਕਰਵਾ ਗਿਆ। ਭਾਖੜਾ ਬਿਆਸ ਮੈਨੇਜਮੈਂਟ ਬੋਰਡ(BBMB) ਦੇ ਚੇਅਰਮੈਨ ਦੇਵੇਂਦਰ ਕੁਮਾਰ ਸ਼ਰਮਾ ਨੇ ਕਿਹਾ, “ਅਜਿਹਾ ਪਹਿਲਾਂ ਕਦੇ ਨਹੀਂ ਹੋਇਆ, ਪਾਣੀ ਦਾ ਵਹਾਅ 1988 ਚ ਆਏ ਹੜ੍ਹਾਂ ਦੇ ਵਹਾਅ ਤੋਂ ਕਿਤੇ ਜਿਆਦਾ ਸੀ।” ਸਾਲ 1988 ਚ ਅਜਿਹੇ ਇੱਕ ਤੋਂ ਬਾਅਦ ਇੱਕ “ਘੱਟ ਦਬਾਅ ਸਿਸਟਮ” ਨੇ ਕਹਿਰ ਵਰ੍ਹਾਇਆ ਸੀ। ਸਤੰਬਰ 23 ਤੋਂ 26 ਦੌਰਾਨ ਪੰਜਾਬ ਚ 500 ਤੋਂ 650mm ਮੀਂਹ ਦਰਜ ਹੋਇਆ, ਜੋ ਕਿ ਆਮ ਤੌਰ ਤੇ ਪੂਰੇ ਮਾਨਸੂਨ ਸੀਜ਼ਨ ਚ ਹੋਣ ਵਾਲੀ ਵਰਖਾ ਹੈ। ਭਾਖੜਾ 640mm ਜਦਕਿ ਪੌਂਗ 644mm ਮੀਂਹ ਵਰ੍ਹਿਆ, ਜਿਸ ਕਰਕੇ ਬਿਨਾਂ ਕਿਸੇ ਚੇਤਾਵਨੀ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਤੇ ਘੰਟਿਆਂ ਵਿੱਚ ਪੰਜਾਬ ਦੇ ਪੂਰੇ ਦੇ ਪੂਰੇ ਕਈ ਪਿੰਡ ਰੁੜ ਗਏ। ਇਸ ਤ੍ਰਾਸਦੀ ਚ ਪੰਜਾਬ ਦੇ 12,989 ਪਿੰਡਾਂ ਚੋਂ 9000 ਪਿੰਡ ਹੜ੍ਹ ਹੇਠ ਸੀ ਤੇ 2500 ਪੂਰੀ ਤਰਾਂ ਰੁੜ ਗਏ। ਸਮੇਂ ਦੇ ਸੂਬਾ ਸਿੰਜਾਈ ਸਕੱਤਰ ਰਜਿੰਦਰ ਸਿੰਘ ਅਨੁਸਾਰ ਇਹ ਪਹਿਲਾ ਮੌਕਾ ਸੀ ਜਦੋਂ ਪੰਜਾਬ ਦੇ ਤਿੰਨ ਵੱਡੇ ਆਬ ਇੱਕੋ ਸਮੇਂ ਆਪਣੇ ਕਿਨਾਰੇ ਤੋੜ ਵਹਿ ਗਏ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!