ਨਾਮੀ ਪੰਜਾਬੀ ਗਾਇਕ ਦੇ ਘਰੋਂ ਵੱਡੀ ਖਬਰ

ਗਾਇਕ ਲਵਲੀ ਨਿਰਮਾਣ (Lovely Nirman) ਦੇ ਮਾਤਾ (Mother) ਜੀ ਦਾ ਦਿ ਹਾਂਤ ਹੋ ਗਿਆ ਹੈ । ਉਨ੍ਹਾਂ ਦੇ ਮਾਤਾ ਜੀ ਦੇ ਚਲੇ ਜਾਣ ਮੌਕੇ ਗਾਇਕਾ ਪਰਵੀਨ ਭਾਰਟਾ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਡੂੰਘੇ ਦੁੱ ਖ ਦਾ ਪ੍ਰਗਟਾਵਾ ਕੀਤਾ ਹੈ । ਉਨ੍ਹਾਂ ਨੇ ਸਾਂਝੀ ਕੀਤੀ ਗਈ ਪੋਸਟ ‘ਚ ਲਿਖਿਆ ‘ਬੇਹੱਦ ਅਫ਼ ਸੋਸ ਸਤਿਕਾਰਯੋਗ ਅੰਕਲ ਗੁਰਦਿਆਲ ਨਿਰਮਾਣ ਧੂਰੀ ਜੀ ਦੇ ਪਤਨੀ ਤੇ ਵੱਡੇ ਵੀਰ ਲਵਲੀ ਨਿਰਮਾਣ ਜੀ ਦੇ ਮਾਤਾ ਬਲਦੇਵ ਕੌਰ ਜੀ ਰਾਤੀਂ 9ਵਜੇ ਇਸ ਫ਼ਾਨੀ ਸੰਸ਼ਾਰ ਨੂੰ ਹਮੇਸਾ ਲਈ ਅਲਵਿਦਾ ਕਹਿ ਗਏ ।

ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਵਿੱਛੜੀ ਰੂਹ ਨੂੰ ਅਪਣੇ ਚਰਨਾ ਵਿੱਚ ਸਥਾਨ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ’।ਗਾਇਕਾ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਦੁੱਖ ਪ੍ਰਗਟਾਇਆ ਹੈ । ਲਵਲੀ ਨਿਰਮਾਣ ਅਜਿਹੇ ਗਾਇਕ ਹਨ, ਜੋ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ।

ਸਟੇਜਾਂ ‘ਤੇ ਵੀ ਉਨ੍ਹਾਂ ਨੇ ਲੰਮਾ ਸਮਾਂ ਪਰਫਾਰਮ ਕੀਤਾ ਹੈ ਅਤੇ ਅੱਜ ਵੀ ਉਹ ਇੰਡਸਟਰੀ ‘ਚ ਸਰਗਰਮ ਹਨ । ਕਾਨਪੁਰ ‘ਚ ਉਨ੍ਹਾਂ ਦਾ ਜਨਮ ਹੋਇਆ ਸੀ,ਉੱਥੇ ਉਨ੍ਹਾਂ ਦੇ ਪਿਤਾ ਜੀ ਕੰਮ ਕਰਦੇ ਹੁੰਦੇ ਸਨ ।ਜਿਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਧੂਰੀ ਆ ਗਿਆ ਸੀ ।

ਉਨ੍ਹਾਂ ਦੇ ਪਿਤਾ ਜੀ ਨੂੰ ਵੀ ਗਾਉਣ ਦਾ ਸ਼ੌਂਕ ਸੀ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਵੀ ਗਾਉਣ ਦੀ ਚੇਟਕ ਲੱਗੀ ।ਘਰ ‘ਚ ਗਾਉਣ ਦਾ ਮਾਹੌਲ ਸੀ ਅਤੇ ਲਵਲੀ ਨਿਰਮਾਣ ਅਕਸਰ ਉਨ੍ਹਾਂ ਨੂੰ ਪਰਫਾਰਮ ਕਰਦੇ ਵੇਖਦੇ ਰਹਿੰਦੇ ਸਨ ।ਜਿਸ ਤੋਂ ਬਾਅਦ ਗਾਉਣ ਦਾ ਸ਼ੌਂਕ ਉਨ੍ਹਾਂ ਅੰਦਰ ਵੀ ਜਾਗਿਆ । 1987 ‘ਚ ਆਪਣੀ ਟੇਪ ਲਵਲੀ ਨਿਰਮਾਣ ਨੇ ਕੱਢੀ ਸੀ । ਲਵਲੀ ਨਿਰਮਾਣ ਨੇ ਹਾਲ ਹੀ ‘ਚ ਪਰਵੀਨ ਭਾਰਟਾ ਦੇ ਨਾਲ ਲਾਕੇਟ-੨ ਗੀਤ ਵੀ ਕੱਢਿਆ ਸੀ ।

Leave a Reply

Your email address will not be published. Required fields are marked *

error: Content is protected !!