ਧਰਮਿੰਦਰ ਦੇ ਘਰੋਂ ਵੱਡੀ ਖੁਸ਼ਖਬਰੀ

ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਧਰਮਿੰਦਰ ਅੱਜ ਮਨਾ ਰਹੇ ਨੇ ਆਪਣਾ 87ਵਾਂ ਜਨਮਦਿਨ, ਜਾਣੋ ਉਨ੍ਹਾਂ ਦੇ ਨਾਲ ਜੁੜੀਆਂ ਖ਼ਾਸ ਗੱਲਾਂ ਧਰਮਿੰਦਰ ਦਾ ਅਸਲ ਨਾਂਅ ਧਰਮ ਸਿੰਘ ਦਿਓਲ ਹੈ। ਬਾਲੀਵੁੱਡ ‘ਚ ਹੀਮੈਨ ਦੇ ਨਾਂਅ ਨਾਲ ਮਸ਼ਹੂਰ ਧਰਮਿੰਦ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਾਹਨੇਵਾਲ ਵਿੱਚ 8 ਦਸੰਬਰ 1935 ਨੂੰ ਇੱਕ ਜੱਟ ਸਿੱਖ ਪਰਿਵਾਰ ਵਿੱਚ ਜਨਮੇ ਧਰਮਿੰਦਰ ਦਾ ਬਚਪਨ ਪਿੰਡ ਵਿੱਚ ਹੀ ਬੀਤਿਆ। ਧਰਮਿੰਦਰ ਬਾਲੀਵੁੱਡ ਦੇ ਇੱਕ ਸਫਲ ਅਭਿਨੇਤਾ ਹਨ, ਜਿਨ੍ਹਾਂ ਨੇ 5 ਦਹਾਕਿਆਂ ਵਿੱਚ ਲਗਭਗ 300 ਫਿਲਮਾਂ ਵਿੱਚ ਕੰਮ ਕੀਤਾ।

ਧਰਮਿੰਦਰ ਦਾ ਅਸਲ ਨਾਂਅ ਧਰਮ ਸਿੰਘ ਦਿਓਲ ਹੈ। ਬਾਲੀਵੁੱਡ ‘ਚ ਹੀਮੈਨ ਦੇ ਨਾਂਅ ਨਾਲ ਮਸ਼ਹੂਰ ਧਰਮਿੰਦ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਾਹਨੇਵਾਲ ਵਿੱਚ 8 ਦਸੰਬਰ 1935 ਨੂੰ ਇੱਕ ਜੱਟ ਸਿੱਖ ਪਰਿਵਾਰ ਵਿੱਚ ਜਨਮੇ ਧਰਮਿੰਦਰ ਦਾ ਬਚਪਨ ਪਿੰਡ ਵਿੱਚ ਹੀ ਬੀਤਿਆ। ਧਰਮਿੰਦਰ ਬਾਲੀਵੁੱਡ ਦੇ ਇੱਕ ਸਫਲ ਅਭਿਨੇਤਾ ਹਨ, ਜਿਨ੍ਹਾਂ ਨੇ 5 ਦਹਾਕਿਆਂ ਵਿੱਚ ਲਗਭਗ 300 ਫਿਲਮਾਂ ਵਿੱਚ ਕੰਮ ਕੀਤਾ।

ਧਰਮਿੰਦਰ ਨੇ ਰਾਸ਼ਟਰੀ ਪੱਧਰ ‘ਤੇ ਆਯੋਜਿਤ ਫ਼ਿਲਮ ਫੇਅਰ ਮੈਗਜ਼ੀਨ ਦੇ ਨਵੇਂ ਪ੍ਰਤਿਭਾ ਪੁਰਸਕਾਰ ਦੇ ਜੇਤੂ ਵਜੋਂ ਮੁੰਬਈ ਆਏ ਸਨ, ਹਾਲਾਂਕਿ ਉਹ ਜਿਸ ਫ਼ਿਲਮ ਲਈ ਪੰਜਾਬ ਤੋਂ ਮੁੰਬਈ ਆਏ ਸਨ, ਉਹ ਕਦੇ ਨਹੀਂ ਬਣੀ ਸੀ। ਇਸ ਕਾਰਨ ਧਰਮਿੰਦਰ ਨੂੰ ਮੁੰਬਈ ‘ਚ ਕਾਫੀ ਸਮਾਂ ਸੰਘਰਸ਼ ਕਰਨਾ ਪਿਆ।1960 ਵਿੱਚ, ਧਰਮਿੰਦਰ ਨੂੰ ਪਹਿਲੀ ਵਾਰ ਅਰਜੁਨ ਹਿੰਗੋਰਾਨੀ ਦੀ ਫ਼ਿਲਮ ‘ਦਿਲ ਵੀ ਤੇਰਾ ਹਮ ਭੀ ਤੇਰੇ’ ਵਿੱਚ ਕੰਮ ਮਿਲਿਆ। ਹੌਲੀ-ਹੌਲੀ ਕੁਝ ਸਾਲਾਂ ਤੱਕ ਸੰਘਰਸ਼ ਕਰਨ ਤੋਂ ਬਾਅਦ ਧਰਮਿੰਦਰ ਇੰਨੇ ਮਸ਼ਹੂਰ ਹੋ ਗਏ ਕਿ ਉਹ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਗਏ

।ਧਰਮਿੰਦਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ 19 ਸਾਲ ਦੀ ਉਮਰ ‘ਚ ਪ੍ਰਕਾਸ਼ ਕੌਰ ਨਾਲ 1954 ‘ਚ ਹੋਇਆ ਸੀ। ਪ੍ਰਕਾਸ਼ ਅਤੇ ਧਰਮਿੰਦਰ ਦੇ ਚਾਰ ਬੱਚੇ ਹਨ। ਪੁੱਤਰ ਸੰਨੀ ਦਿਓਲ, ਬੌਬੀ ਦਿਓਲ, ਧੀਆਂ ਵਿਜੇਤਾ ਅਤੇ ਅਜੀਤਾ। ਫ਼ਿਲਮ ਇੰਡਸਟਰੀ ਦਾ ਹਿੱਸਾ ਬਣਨ ਤੋਂ ਬਾਅਦ, ਧਰਮਿੰਦਰ ਨੂੰ ਹੇਮਾ ਮਾਲਿਨੀ ਨਾਲ ਪਿਆਰ ਹੋ ਗਿਆ ਅਤੇ 1980 ਵਿੱਚ ਹੇਮਾ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੀਆਂ ਦੋ ਧੀਆਂ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਹਨ।

ਧਰਮਿੰਦਰ ਇੱਕ ਜੀਵੰਤ ਅਭਿਨੇਤਾ ਹਨ ਜਿਨ੍ਹਾਂ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਹੈ। ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਵਾਲੇ, ਹਮੇਸ਼ਾ ਖੁਸ਼ ਰਹਿਣ ਵਾਲੇ ਅਤੇ ਸੁਭਾਵਿਕ ਸੁਭਾਅ ਵਾਲੇ ਵਿਅਕਤੀ ਧਰਮਿੰਦਰ ਮੌਜੂਦਾ ਸਮੇਂ ਵਿੱਚ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਰਹੇ ਹਨ ਤੇ ਇਸ ਦੇ ਨਾਲ-ਨਾਲ ਉਹ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਦੇ ਜ਼ਰੀਏ ਜੁੜੇ ਰਹਿੰਦੇ ਹਨ।

Leave a Reply

Your email address will not be published. Required fields are marked *

error: Content is protected !!