ਦਿੱਲੀ ਤੋਂ ਆਈ ਹੁਣੇ ਇਹ ਵੱਡੀ ਖਬਰ

ਕਿਸਾਨੀ ਸੰਘਰਸ਼ ਵਿੱਚ ਇੱਕ ਹੋਰ ਕਿਸਾਨ ਬਾਪੂ ਰੱਬ ਨੂੰ ਪਿਆਰਾ ਹੋ ਗਿਆ ਹੈ। ਜਾਣਕਾਰੀ ਅਨੁਸਾਰ 29.11.2020 ਦੀ ਰਾਤ ਨੂੰ ਆਪਣੇ ਹੱਕਾਂ ਲਈ ਆਵਾਜ ਚੁੱਕਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਘੁਲਾਲ ਟੋਲ ਮੋਰਚੇ ਤੋਂ ਦਿੱਲੀ ਗਏ ਹੋਏ ਇੱਕ ਹੋਰ ਕਿਸਾਨ ਸਰਦਾਰ ਗੱਜਣ ਸਿੰਘ(ਗੱਜਾ ਬਾਬਾ) ਪਿੰਡ ਖੱਟਰਾਂ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਸਹੀਦ ਹੋ ਗਏ। ਬਾਬਾ ਜੀ ਅਕਸਰ ਆਪਣੀ ਗੱਲਬਾਤ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹਿੰਦੇ ਸਨ। ਉਹ ਆਪਣੇ ਬੋਲ ਪੁਗਾ ਗਏ। ਏਥੇ ਦੱਸਣਾ ਬਣਦਾ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਘੁਲਾਲ ਟੋਲ ਧਰਨੇ ‘ਤੇ ਆ ਰਹੇ ਸਨ ਅਤੇ 24 ਤਰੀਕ ਤੋਂ ਵੱਡੇ ਕਾਫ਼ਲੇ ਦੇ ਨਾਲ਼ ਘੁਲਾਲ ਟੋਲ ਪਲਾਜ਼ੇ ਤੋਂ ਹੀ ਦਿੱਲੀ ਗਏ ਹੋਏ ਸਨ। ਉਹਨਾਂ ਦੇ ਕਿਸਾਨੀ ਸੰਘਰਸ਼ ਵਿੱਚ ਦਿੱਤੇ ਗਏ ਯੋਗਦਾਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾਂ ਯਾਦ ਰੱਖਣਗੀਆਂ। ਬਾਬਾ ਜੀ ਹਮੇਸਾਂ ਅਮਰ ਰਹਿਣਗੇ। ਸਾਥੀ ਤੈਨੂੰ ਲਾਲ ਸਲਾਮ। ਦੱਸ ਦਈਏ ਕਿ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਇਕਦਮ ਸਹਿਤ ਖਰਾਬ ਹੋ ਗਈ ਤੇ ਉਨ੍ਹਾਂ ਨੂੰ ਅਟੈਕ ਆ ਗਿਆ। ਦੱਸ ਦਈਏ ਕਿ ਪਿੰਡ ਦੇ ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਗੱਜਣ ਸਿੰਘ ਛੋਟੀ ਕਿਸਾਨੀ ਵਿੱਚੋਂ ਸੀ। ਉਸਦੇ ਦੋ ਭਰਾ ਤੇ ਇੱਕ ਭੈਣ ਸੀ। ਪਰਿਵਾਰ ਨੂੰ ਕੋਲ ਕੁੱਲ ਚਾਰ ਏਕੜ ਜ਼ਮੀਨ ਹੈ। ਇਸ ਜ਼ਮੀਨ ਉੱਤੇ ਵੀ ਕਰਜ਼ਾ ਚੜਿਆ ਹੋਇਆ ਹੈ। ਗਰੀਬ ਕਿਸਾਨੀ ਦਾ  ਕਾਰਨ ਹੀ ਉਸਦੇ ਸਿਰਫ ਵੱਡਾ ਭਰਾ ਵਿਆਹਿਆ ਹੋਈ ਸੀ। ਜਦਕਿ ਦੋ ਭਰਾ ਹਲੇ ਵੀ ਅਣਵਿਆਹੇ ਸਨ। ਜਿਸ ਕਾਰਨ ਪਰਿਵਾਰ ਵੀ ਇਕੱਠਾ ਰਹਿੰਦਾ ਹੈ। ਸਭ ਪਾਠਕ ਨੂੰ ਬੇਨਤੀ ਹੈ ਜੀ ਕਿ ਕਿਸਾਨ ਬਾਪੂ ਨੂੰ ਯਾਦ ਕਰਦਿਆਂ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਸਭ ਨਾਲ।

Leave a Reply

Your email address will not be published. Required fields are marked *

error: Content is protected !!