ਪੰਜਾਬੀ ਗਾਇਕ ਤੇ ਐਕਟਰ ਦਿਲਜੀਤ ਦੁਸਾਂਝ ਕਿਸਾਨ ਅੰਦੋਲਨ ਦਾ ਸਮਰਥਨ ਕਰਕੇ ਤੇ ਐਕਟਰਸ ਕੰਗਣਾ ਰਣੌਤ ਨੂੰ ਕਰਾਰੇ ਜਵਾਬ ਦੇਣ ਕਰਕੇ ਸੁਰਖੀਆਂ ਵਿੱਚ ਰਹੇ ਹਨ। ਦਿਲਜੀਤ ਦਾ ਪੰਜਾਬੀ ਇੰਡਸਟਰੀ ਤੋਂ ਬਾਲੀਵੁੱਡ ਤਕ ਦਾ ਸਫ਼ਰ ਕਾਫ਼ੀ ਦਿਲਚਸਪ ਹੈ। ਉਨ੍ਹਾਂ ਨੇ ਐਕਟਿੰਗ ਵਿੱਚ ਆਉਣ ਤੋਂ ਪਹਿਲਾਂ ਸਿੰਗਿੰਗ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਨੇ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਸਫਲਤਾ ਹਾਸਲ ਕੀਤੀ ਪਰ ਕੀ ਤੁਹਾਨੂੰ ਪਤਾ ਹੈ ਕਿ ਉਹ ਗਾਣੇ ਤੇ ਫਿਲਮ ਲਈ ਕਿੰਨੀ ਫੀਸ ਲੈਂਦੇ ਹਨ। ਦਿਲਜੀਤ ਨੇ ‘ਪਟਿਆਲਾ ਪੈੱਗ’, ‘5 ਤਾਰਾ’, ‘ਡੂ ਯੂ ਨੋ’ ਤੇ ‘ਲਿੰਬਰਗਿਨੀ’ ਵਰਗੇ ਬਹੁਤ ਸਾਰੇ ਸੁਪਰਹਿੱਟ ਗਾਣੇ ਗਾਏ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰਦਾਰਜੀ ਸੀਰੀਜ਼, ਜੱਟ ਐਂਡ ਜੂਲੀਅਟ ਸੀਰੀਜ਼, ‘ਅੰਬਰਸਰੀਆ’ ਤੇ ‘ਛੱੜਾ’ ਵਰਗੀਆਂ ਸੁਪਰ ਹਿੱਟ ਫਿਲਮਾਂ ਦਿੱਤੀਆਂ ਹਨ। ਸਾਲ 2019 ਵਿੱਚ ਦਿਲਜੀਤ ਦੋਸਾਂਝ ਫੋਰਬਸ 100 ਸੇਲਿਬ੍ਰਿਟੀ ਵਿੱਚ 39ਵੇਂ ਨੰਬਰ ‘ਤੇ ਰਹੇ, ਉਨ੍ਹਾਂ ਦੀ ਕਮਾਈ 36.91 ਕਰੋੜ ਰੁਪਏ ਸੀ। ਦੱਸ ਦਈਏ ਕਿ ਦਿਲਜੀਤ ਦੀ ਕੁਲ ਜਾਇਦਾਦ 115 ਕਰੋੜ ਰੁਪਏ ਹੈ। ਇੱਕ ਗਾਣੇ ਲਈ ਅੱਠ ਲੱਖ ਰੁਪਏ ‘ਉੜਦਾ ਪੰਜਾਬ’ ਦੀ ਕਾਮਯਾਬੀ ਤੋਂ ਬਾਅਦ ਦਿਲਜੀਤ ਦੁਸਾਂਝ ਨੇ ਆਪਣੀ ਫੀਸ ਵਧਾ ਕੇ 4 ਕਰੋੜ ਕਰ ਦਿੱਤੀ ਸੀ। ਇਸ ਤੋਂ ਇਲਾਵਾ, ਇੰਜਨੀਅਰ ਰਾਈਜ਼ਿੰਗ ਸਟਾਰ ਦਾ ਜੱਜ ਬਣਨ ਲਈ ਉਨ੍ਹਾਂ ਨੇ ਹਫਤੇ ਦੇ ਐਪੀਸੋਡ ਲਈ 36 ਲੱਖ 10 ਹਜ਼ਾਰ ਰੁਪਏ ਫੀਸ ਲਈ। ਇਸ ਦੇ ਨਾਲ ਹੀ ਇੱਕ ਯੂ-ਟਿਊਬ ਚੈਨਲ ਮੁਤਾਬਕ ਦਿਲਜੀਤ ਦੁਸਾਂਝ ਇੱਕ ਗਾਣੇ ਲਈ ਅੱਠ ਲੱਖ ਰੁਪਏ ਲੈਂਦੇ ਹਨ। ਗਾਣੇ ਦੀ ਇਹ ਫੀਸ ਸਾਲ 2018 ਵਿਚ ਸੀ। ਇਸ ਤੋਂ ਇਲਾਵਾ ਦਿਲਜੀਤ ਦੁਸਾਂਝ ਨੇ ਏਬੀਪੀ ਸਾਂਝਾ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਪੰਜਾਬੀ ਫਿਲਮਾਂ ਵਿੱਚ ਕੰਮ ਕਰਦਿਆਂ ਬਹੁਤ ਘੱਟ ਫੀਸ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਪੈਸੇ ਲਈ ਕੰਮ ਨਹੀਂ ਕਰਦਾ। ਜੇਕਰ ਉਹ ਪੈਸੇ ਲਈ ਕੰਮ ਕਰਦਾ ਤਾਂ ਉਹ ਨਿਰਮਾਤਾ ਬਣ ਜਾਂਦਾ। ਕਈ ਫਿਲਮਾਂ ਇੱਕ ਸਾਲ ਵਿਚ ਹੁੰਦੀਆਂ ਹਨ। ਇੱਕ ਫਿਲਮ ਨਹੀਂ ਕਰਦੀ
