Home / ਸਿੱਖੀ / ਦਸਮੇਸ਼ ਪਿਤਾ ਜੀ ਦੇ ਦਰਸ਼ਨ ਦੀਦਾਰੇ

ਦਸਮੇਸ਼ ਪਿਤਾ ਜੀ ਦੇ ਦਰਸ਼ਨ ਦੀਦਾਰੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਇਹ ਇਤਿਹਾਸਕ ਅਸਥਾਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ ਜੀ। ਆਉ ਦਰਸ਼ਨ ਕਰੋ ਜੀ ਧੰਨ ਧੰਨ ਦਸ਼ਮੇਸ਼ ਪਿਤਾ ਜੀ ਦੀ ਛਰਨ ਛੋਹ ਪ੍ਰਾਪਤ ਅਸਥਾਨ ਦੇ। ਇਸ ਅਸਥਾਨ ਦਾ ਨਾਮ ਗੁਰੂਦੁਆਰਾ ਸ਼੍ਰੀ ਚਮਕੌਰ ਸਾਹਿਬ ਹੈ।ਗੁਰਦੁਆਰਾ ਸ਼੍ਰੀ ਰਣਜੀਗੜ ਸਾਹਿਬ ਜ਼ਿਲਾ ਰੋਪੜ ਦੇ ਸ਼ਹਿਰ ਚਮਕੌਰ ਸਾਹਿਬ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੁਰਕਸ਼ੇਤਰ ਤੋਂ ਅਨੰਦਪੁਰ ਸਾਹਿਬ ਨੂੰ ਮੁੜਦੇ ਹੋਏ ਇਥੇ ਆਏ | ਸਇਦ ਬੇਗ ਅਤੇ ਅਲਿਫ਼ ਬੇਗ ਖਾਨ ਮੁਗਲ ਫ਼ੋਜ ਨਾਲ ਲਾਹੋਰ ਵ੍ਲ ਜਾ ਰਹੇ ਸਨ | ਉਹਨਾਂ ਨਾਲ ਇਥੇ ਸਿਖ ਫ਼ੋਜਾਂ ਨੇ ਚਮਕੋਰ ਸਾਹਿਬ ਦੀ ਪਹਿਲੀ ਜੰਗਲੜੀ | ਕਹਿਲੂਰ ਦਾ ਰਾਜਾ ਅਜਮੇਰ ਚੰਦ ਜਿਸ ਕੋਲ ਗੁਰੂ ਸਾਹਿਬ ਰੁਕੇ ਸੀ ਉਸਨੇ ਮੁਗਲ ਜਰਨੈਲਾਂ ਨੂੰ ਪੈਸੇ ਦਾ ਵਾਅਦਾ ਕਰਕੇ ਗੁਰੂ ਸਾਹਿਬ ਨੂੰ ਬੰਦੀ ਬਣਾਉਣ ਲਈ ਕਿਹਾ | ਸਿਖ ਫ਼ੋਜਾਂ ਨੇ ਉਹਨਾ ਡੱਟਕੇਮੁਕਾਬਲਾ ਕੀਤਾ | ਸਇਦ ਬੇਗ ਜਦੋਂ ਗੁਰੂ ਸਾਹਿਬ ਦੇ ਆਹਮਣੇ ਸਾਹਮਣੇ ਆਇਆ ਤਂ ਉਹ ਬਹੁਤ ਪ੍ਰਭਾਵਿਤ ਹੋਇਆ ਅਤੇ ਉਸਨੇ ਗੁਰੂ ਸਾਹਿਬ ਦੇ ਅਗੇ ਸਮਰਪਣ ਕਰ ਦਿੱਤਾ | ਗੁਰਦੁਆਰਾ ਸ਼੍ਰੀ ਗੜੀ ਸਾਹਿਬ ਜ਼ਿਲਾ ਰੋਪੜ ਦੇ ਸ਼ਹਿਰ ਚਮਕੌਰ ਸਾਹਿਬ ਵਿਚ ਸਥਿਤ ਹੈ | ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਪਰਿਵਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛਡਿਆ ਤਾਂ ਸਰਸਾ ਨਦੀ ਦੇ ਕੰਡੇ ਤੇ ਸਥਿਤ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜੇ ਸਾਹਿਬ ਵਾਲੇ ਸਥਾਨ ਤੇ ਇਕ ਦੁਸਰੇ ਤੋਂ ਵਿਛੜਗਏ | ਗੁਰੂ ਸਾਹਿਬ ਅਤੇ ਵਡੇ ਸਾਹਿਬਜਾਦੇ ਰੋਪੜ (ਰੂਪ ਨਗਰ ) ਪੰਹੁਚੇ | ਉਥੇ ਰਾਤ ਕਟਕੇ ਚਲਦੇ ਚਲਦੇ ਗੁਰੂ ਸਾਹਿਬ ੭ ਪੋਹ ੧੭੬੧ ਨੂੰ ਚਮਕੌਰ ਸਾਹਿਬ ਗੁਰਦਵਾਰਾ ਸ਼੍ਰੀ ਦਮਦਮਾ ਸਾਹਿਬ ਵਾਲੇ ਸਥਾਨ ਤੇ ਪੰਹੁਚੇ | ਪਿੰਡ ਦੇ ਬਾਹਰ ਬਾਗ ਵਿਚ ਠਹਿਰਕੇ ਗੁਰੂ ਸਾਹਿਬ ਨੇ ੫ ਸਿੰਘਾ ਦੇ ਹੱਥ ਗੜੀ ਦੇ ਮਾਲਕ ਜਗਤ ਸਿੰਘ ਨੂੰ ਸੁਨੇਹਾ ਭੇਜਿਆ ਅਤੇ ਕੁਝ ਸਮਾਂ ਗੜੀ ਵਿਚ ਰੁਕਣ ਲਈ ਪੁਛਿਆ | ਗੁਰੂ ਸਾਹਿਬ ਦਾ ਸੁਨੇਹਾ ਸੁਣ ਕੇ ਜਗਤ ਸਿੰਘ ਮੁਗਲਾਂ ਤੋਂਡਰ ਗਿਆ ਅਤੇ ਗੜੀ ਦੇਣ ਤੋਂ ਇਨਕਾਰ ਕਰ ਦਿਤਾ |nਜਗਤ ਸਿੰਘ ਦਾ ਉਤਰ ਸੁਣਕੇ ਸਿੰਘ ਵਾਪਿਸ ਆ ਗਏ ਅਤੇ ਗੁਰੂ ਸਾਹਿਬ ਨੂੰ ਦਸਿਆ | ਗੁਰੂ ਸਾਹਿਬ ਨੇ ਇਕ ਸਿਖ ਨੂੰ ੫੦ ਮੋਹਰਾਂ ਦੇ ਕੇ ਜਗਤ ਸਿੰਘ ਦੇ ਭਾਈ ਰੂਪ ਚੰਦ ਕੋਲ ਭੇਜਿਆ ਅਤੇ ਉਸ ਤੋਂ ਅਪਣੀ ਜਗਹ ਦੇਣ ਲਈ ਕਿਹਾ | ਰੂਪ ਚੰਦ ਨੇ ੫੦ ਮੋਹਰਾਂ ਲੈ ਕੇ ਗੁਰੂ ਸਾਹਿਬ ਨੂੰ ਅੱਧੀ ਗੜੀ ਜੋ ਕੇ ਉਸਦੇ ਹਿਸੇ ਆਂਉਦੀ ਸੀ ਰੁਕਣ ਲਈ ਦੇ ਦਿਤੀ | ਗੁਰੂ ਸਾਹਿਬ, ਸਾਹਿਬਜਾਦਾ ਅਜੀਤ ਸਿੰਘ ਜੀ, ਸਾਹਿਬਜਾਦਾ ਜੁਝਾਰ ਸਿੰਘ ਜੀ ਅਤੇ ੪੦ ਸਿਖ ਗੜੀ ਵਿਚ ਚਲੇ ਗਏ |

error: Content is protected !!