Home / ਸਿੱਖੀ / ਗੁਰੂਦੁਆਰਾ ਸ਼੍ਰੀ ਟੁੱਟੀ ਗੰਢ ਸਾਹਿਬ ਦਾ ਅਨੋਖਾ ਇਤਿਹਾਸ

ਗੁਰੂਦੁਆਰਾ ਸ਼੍ਰੀ ਟੁੱਟੀ ਗੰਢ ਸਾਹਿਬ ਦਾ ਅਨੋਖਾ ਇਤਿਹਾਸ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਸੰਗਤ ਜੀ ਜਿਸ ਤਰ੍ਹਾਂ ਆਪ ਸੰਗਤ ਨੂੰ ਪਤਾ ਹੈ ਕਿ ਮਾਘੀ ਦਾ ਜੋੜ ਮੇਲ ਸਿੱਖ ਧਰਮ ਚ ਬਹੁਤ ਜਿਆਦਾ ਮਹੱਤਵ ਹੈ।

ਆਉ ਜਾਣਦੇ ਹਾਂ ਇਸ ਦਿਨ ਦਾ ਇਤਿਹਾਸ। ਗੁਰਦੁਆਰਾ ਸ਼੍ਰੀ ਟੁਟੀ ਗੰਡੀ ਸਾਹਿਬ ਸ਼ਹਿਰ ਮੁਕਤਸਰ ਵਿਚ ਸਥਿਤ ਹੈ | ਸ਼੍ਰੀ ਆਨੰਦਪੁਰ ਸਾਹਿਬ ਦੇ ਯੁੱਧ ਸਮੇਂ ਕੁਝ ਸਿੰਘ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੇਦਾਵਾ ਲਿਖ ਕੇ ਦੇ ਆਏ । ਮਾਤਾ ਭਾਗ ਕੌਰ ਜੀ ਦੀ ਪ੍ਰੇਰਨਾ ਨਾਲ ੪੦ ਸਿੰਘਾ ਆਪਣੀ ਭੁੱਲ ਬਖਸ਼ਾਉਣ ਲਈ ਗੁਰੂ ਸਾਹਿਬ ਦੀ ਭਾਲ ਵਿੱਚ ਇਥੇ ਪੁੱਜੇ । ਜੋ ਮੁਗਲ ਸੈਨਾ ਗੁਰੂ ਸਾਹਿਬ ਦੀ ਭਾਲ ਕਰ ਰਹੀ ਸੀ, ਉਹਨਾਂ ਦਾ ੨੧ ਵੈਸਾਖ ਸੰਮਤ ੧੭੬੨ ਨੂੰ ਇਸ ਅਸਥਾਨ ਤੇ ਸਿੰਘਾ ਨਾਲ ਮੁਕਾਬਲਾ ਹੋਇਆ | ਸਿੰਘ ਬਹਾਦਰੀ ਨਾਲ ਲੜੇ ਅਤੇ ਰੱਬ ਨੂੰ ਪਿਆਰੇ ਹੋ ਗਏ ।

ਜੰ ਗ ਹੋਣ ਤੇ ਗੁਰੂ ਸਾਹਿਬ ਇਥੇ ਆਏ, ਸਿੰਘਾ ਦੇ ਚਿਹਰੇ ਸਾਫ ਕੀਤੇ ਅਤੇ ਬਖਸ਼ਿਸ਼ਾ ਕੀਤੀਆਂ । ਇਹ ਮੇਰਾ ਪੰਜ ਹਜਾਰੀ ਇਹ ਮੇਰਾ ਦਸ ਹਜਾਰੀ ਆਦਿ । ਗੁਰੂ ਸਾਹਿਬ ਅੱਗੇ ਵਧੇ ਤਾਂ ਭਾਈ ਮਹਾਂ ਸਿੰਘ ਨੂੰ ਸਾਹ ਆ ਰਿਹਾ ਸੀ । ਮੂੰਹ ਵਿੱਚ ਜਲ ਪਾਉਣ ਤੇ ਸਿੰਘ ਨੇ ਅੱਖਾਂ ਖੋਲਿਆਂ ਤਾਂ ਦਸਮੇਸ਼ ਪਿਤਾ ਨੇ ਕਿਹਾ ਭਾਈ ਮਹਾਂ ਸਿੰਘ ਅਸੀਂ ਆ ਗਏ ਹਾਂ, ਮੰਗ ਜੋ ਮੰਗਣਾ ਹੈ, ਭਾਈ ਮਹਾਂ ਸਿੰਘ ਜੀ ਨੇ ਕਿਹਾ, ਪਿਤਾ ਜੀ ਤੁੱਠੇ ਹੋ ਤਾਂ ਬੇਦਾਵੇ ਵਾਲਾ ਕਾਗਜ ਪਾੜ ਦਿਉ । ਗੁਰੂ ਸਾਹਿਬ ਨੇ ਬੇਦਾਵਾ ਪਾੜ ਕੇ ਟੁੱਟੀ ਗੰਢੀ ਅਤੇ ਸਿੰਘਾਂ ਨੂੰ ਮੁਕਤੀ ਦਾ ਵਰ ਦਿੱਤਾ ਅਤੇ ਇਸ ਦਾ ਪਵਿੱਤਰ ਅਸਥਾਨ ਖਿਦਰਾਣੇ ਦੀ ਢਾਬ ਨੂੰ ਮੁਕਤਸਰ ਦਾ ਨਾਮ ਬਖਸ਼ਿਆ ।।।

ਵਾਹਿਗੁਰੂ ਜੀ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਤਾਂ ਜੋ ਇਸ ਇਤਿਹਾਸਕ ਦਿਨ ਦੀ ਜਾਣਕਾਰੀ ਹਰ ਸਿੱਖ ਨੂੰ ਮਿਲੇ। ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ।ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਆਪਣੇ ਚੈਨਲ ਸ਼ਬਦ ਨੂੰ ਫੇਸਬੁੱਕ ਤੇ ਲਾਇਕ ਤੇ ਯੂਟਿਬ ਤੇ ਚੈਨਲ ਸ਼ਬਦ subscribe ਜਰੂਰ ਕਰੋ ਜੀ ।ਧੰਨਵਾਦ ਜੀ ।

error: Content is protected !!