ਖਾਲੀ ਪੇਟ ਇਹ ਨਾ ਖਾਓ ਕਦੀ

ਖਾਣ-ਪੀਣ ਦਾ ਮਨੁੱਖ ਦੇ ਸਰੀਰ ’ਤੇ ਕੀ ਅਸਰ ਪੈਂਦਾ ਹੈ, ਇਸ ਨੂੰ ਲੈ ਕੇ ਹਾਲ ਹੀ ’ਚ ਨਾਰਵੇ ’ਚ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਪ੍ਰਭਾਵੀ ਅਧਿਐਨ ਕੀਤਾ ਗਿਆ। ਇਸ ਤੋਂ ਪਤਾ ਲੱਗਾ ਹੈ ਕਿ ਜੇਕਰ ਲੋਕ ਆਪਣੇ ਖਾਣ-ਪੀਣ ’ਚ ਤਬਦੀਲੀ ਕਰ ਲੈਣ, ਫਾਸਟਫੂਡ ਖਾਣ ਦੀ ਬਜਾਏ ਪੌਸ਼ਟਿਕ ਅਤੇ ਚੰਗੀ ਗੁਣਵੱਤਾ ਵਾਲਾ ਖਾਣਾ ਖਾਣ ਤਾਂ ਉਹ ਤੰਦਰੁਸਤ ਰਹਿਣ ਦੇ ਨਾਲ-ਨਾਲ ਲੰਬੀ ਉਮਰ ਭੋਗ ਸਕਦੇ ਹਨ। ਇਸ ਅਧਿਐਨ ’ਚ ਦੁਨੀਆ ਦੇ 204 ਦੇਸ਼ਾਂ ’ਚ ਖਾਧੇ ਜਾਣ ਵਾਲੇ ਭੋਜਨ ਦਾ ਵਿਸਤਾਰ ਨਾਲ ਵਿਸ਼ਲੇਸ਼ਣ ਕੀਤਾ ਗਿਆ।

ਸਿਹਤਮੰਦ ਰਹਿਣ ਦਾ ਅਰਥ ਹੈ ਚੰਗੀ ਸਿਹਤ ਅਤੇ ਤੰਦਰੁਸਤ ਦਿਮਾਗ਼। ਜੇ ਤੁਸੀਂ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰਹਿਣਾ ਚਾਹੁੰਦੇ ਹੋ, ਤਾਂ ਤੁਹਾਨੂੰ ਹਰ ਰੋਜ਼ ਲਈ ਕੁੱਝ ਚੰਗੀਆਂ ਆਦਤਾਂ ਅਪਣਾਉਣ ਦੀ ਜ਼ਰੂਰਤ ਹੈ। ਆਪਣੀ ਜੀਵਨ ਸ਼ੈਲੀ ਅਤੇ ਆਦਤਾਂ ਦਾ ਧਿਆਨ ਰੱਖਣਾ ਤੁਹਾਨੂੰ ਆਪਣੇ ਬਾਰੇ ਚੰਗਾ ਮਹਿਸੂਸ ਕਰਾਉਂਦਾ ਹੈ। ਇਹ ਤੁਹਾਡੇ ਆਤਮ-ਵਿਸ਼ਵਾਸ ਨੂੰ ਵਧਾਉਣ ਦੇ ਨਾਲ-ਨਾਲ ਸ਼ਖ਼ਸੀਅਤ ਨੂੰ ਵੀ ਨਿਖਾਰਦਾ ਹੈ।

ਸਿਰਫ਼ ਵਰਕ ਆਊਟ ਕਰਨਾ ਹੀ ਕਾਫ਼ੀ ਨਹੀਂ ਹੈ। ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਤੁਹਾਨੂੰ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ। ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਸ਼ਰੀਰ ਨੂੰ ਕਿਰਿਆਸ਼ੀਲ ਬਣਾਈ ਰੱਖੋਂ। ਇਸ ਦੇ ਲਈ ਤੁਸੀਂ ਸਵੇਰ ਦੀ ਸੈਰ ਅਤੇ ਸ਼ਾਮ ਦੀ ਸੈਰ ਵੀ ਸ਼ੁਰੂ ਕਰ ਸਕਦੇ ਹੋ।।

ਨਾਸ਼ਤਾ ਹੈ ਬਹੁਤ ਜ਼ਰੂਰੀ – ਨਾਸ਼ਤਾ (Breakfast) ਦਿਨ ਦਾ ਸਭ ਤੋਂ ਮਹੱਤਵਪੂਰਨ ਭੋਜਨ ਹੁੰਦਾ ਹੈ। ਇਸ ਲਈ ਕਦੇ ਵੀ ਇਸ ਨੂੰ ਨਾ ਛੱਡੋ। ਨਾਸ਼ਤੇ ਰਾਹੀਂ ਸਵੇਰੇ ਸ਼ਰੀਰ ਨੂੰ ਮਿਲਣ ਵਾਲੀ ਊਰਜਾ ਦਿਨ ਭਰ ਤੁਹਾਡਾ ਸਾਥ ਨਿਭਾਉਂਦੀ ਹੈ ਅਤੇ ਤੁਹਾਡੀ ਸਿਹਤ ਨੂੰ ਠੀਕ ਰੱਖਦੀ ਹੈ।

ਚੰਗੀ ਨੀਂਦ ਲਓ – ਤੁਸੀਂ ਕਿੰਨੀ ਦੇਰ ਨੀਂਦ ਲਈ ਹੈ, ਤੁਹਾਡਾ ਮੂਡ ਅਤੇ ਸਿਹਤ ਇਸ ਤੇ ਬਹੁਤ ਨਿਰਧਾਰਿਤ ਕਰਦੇ ਹਨ। ਚੰਗੀ ਨੀਂਦ (Peacefull Sleep) ਲੈਣ ਨਾਲ ਸ਼ਰੀਰ ਅਤੇ ਦਿਮਾਗ਼ ਦੋਵਾਂ ਨੂੰ ਆਰਾਮ ਮਿਲਦਾ ਹੈ ਅਤੇ ਫਿਰ ਜਦੋਂ ਤੁਸੀਂ ਜਾਗਦੇ ਹੋ ਤਾਂ ਬਿਲਕੁਲ ਤਾਜ਼ਾ ,ਮਹਿਸੂਸ ਕਰਦੇ ਹੋ। ਜਿਸ ਨਾਲ ਕੰਮ ਕਰਨ ਦੀ ਸ਼ਕਤੀ ਵਧਦੀ ਹੈ ਅਤੇ ਦਿਲ ਖੁਸ਼ ਰਹਿੰਦਾ ਹੈ।

ਚੰਗੀ ਖ਼ੁਰਾਕ ਖਾਓ – ਸਿਹਤਮੰਦ ਰਹਿਣ ਲਈ ਤੁਹਾਨੂੰ ਸਿਹਤਮੰਦ ਭੋਜਨ (Healthy Food) ਖਾਣਾ ਚਾਹੀਦਾ ਹੈ। ਸੰਤੁਲਿਤ ਖ਼ੁਰਾਕ ਤੁਹਾਡੇ ਸ਼ਰੀਰ ਨੂੰ ਜ਼ਰੂਰੀ ਪੌਸ਼ਟਿਕ ਤੱਤ ਪ੍ਰਦਾਨ ਕਰਦੀ ਹੈ। ਆਪਣੀ ਖ਼ੁਰਾਕ ਵਿਚ ਸੁਧਾਰ ਕਰਨਾ, ਤੁਹਾਡੀ ਜੀਵਨ ਸ਼ੈਲੀ ਵਿੱਚ ਸੁਧਾਰ ਲਿਆਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।

Leave a Reply

Your email address will not be published. Required fields are marked *

error: Content is protected !!