ਜਿਵੇ ਕਿ ਸਬ ਨੂੰ ਪਤਾ ਹੈ ਕਿ ਬਾਲੀਵੁਡ ਦੀ ਐਕਟਰ ਕੰਗਨਾ ਨੇ ਪੰਜਾਬ ਦੀ 85 ਸਾਲਾ ਬੇਬੇ ਅਤੇ ਕਿਸਾਨਾਂ ਬਾਰੇ ਜੋ ਸ਼ਬਦਾਵਲੀ ਵਰਤੀ ਹੈ ਪਰ ਹੁਣ ਉਹ ਇਸ ਕਰਕੇ ਵੱਡੀ ਔਖ ਵਿਚ ਘਿਰਦੀ ਨਜਰ ਆ ਰਹੀ ਹੈ। ਕੰਗਨਾ ਨੂੰ ਇਕ ਤੋਂ ਬਾਅਦ ਇਕ ਨੋਟਿਸ ਜਾਰੀ ਹੋ ਰਹੇ ਨੇ। ਕੰਗਣਾ ਨੂੰ ਸਭ ਤੋਂ ਅਹਿਮ ਦਿੱਲੀ ਗੁਰਦਵਾਰਾ ਪ੍ਰਭੰਧਕ ਕਮੇਟੀ ਦਾ ਭੇਜਿਆ ਨੋਟਿਸ ਹੈ ਜਿਸ ਵਿਚ ਕੰਗਨਾ ਵਲੋਂ ਬੇਬੇ ਨੂੰ ਗਲਤ ਬੋਲਣ ਲਈ ਬਿਨਾ ਸ਼ਰਤ ਮੁਆਫੀ ਮੰਗਣ ਲਈ ਕਿਹਾ ਗਿਆ ਹੈ| ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡਿਆ ਤੇ ਪੋਸਟ ਪਾ ਕੇ ਦਸਿਆ ਕਿ ਅਸੀਂ ਕਦੀ ਨਹੀਂ ਸਹਿਣ ਕਰ ਸਕਦੇ ਕਿ ਕੋਈ ਸਾਡੇ ਅੰਨਦਾਤੇ ਨੂੰ ਇਹਨੀ ਗਲਤ ਸ਼ਬਦਾਵਲੀ ਬੋਲੇ। ਇਸੇ ਤਰਾਂ ਹੀ ਪੰਜਾਬ ਤੇ ਦਿੱਲੀ ਤੋਂ ਵੀ ਕੰਗਨਾ ਨੂੰ ਬਿਨਾ ਸ਼ਰਤ ਮੁਆਫੀ ਮੰਗਣ ਲਈ ਨੋਟਿਸ ਭੇਜੇ ਜਾ ਰਹੇ ਹਨ ਜਿਸ ਬਾਰੇ ਕੰਗਨਾ ਨੇ ਖੁਦ ਟਵੀਟ ਕਰਕੇ ਵੀ ਜਾਣਕਾਰੀ ਦਿਤੀ ਹੈ|ਪਰ ਇਸ ਦੇ ਨਾਲ ਹੀ ਕੰਗਨਾ ਨੇ ਇਕ ਹੋਰ ਟਵੀਟ ਕਰਕੇ ਪੰਜਾਬੀਆਂ ਨੂੰ ਬੇਨਤੀ ਕੀਤੀ ਹੈ ਕਿ ਮੈਂ ਵੀ ਕਿਸਾਨਾਂ ਦੇ ਨਾਲ ਹਾਂ ਅਤੇ ਸਰਕਾਰ ਤੁਹਾਡੀਆਂ ਦਿੱਕਤਾਂ ਨੂੰ ਜਲਦੀ ਦੂਰ ਕਰੇਗੀ। ਪੰਜਾਬ ਦੇ ਕਿਸਾਨਾਂ ਤੇ ਲੋਕਾਂ ਲਈ ਮੇਰੇ ਦਿਲ ਵਿਚ ਇਕ ਖਾਸ ਜਗਾ ਹੈ। ਕਲ ਸਾਰਾ ਦਿਨ ਟਵਿਟਰ ਤੇ ਦਿਲਜੀਤ ਤੇ ਕੰਗਨਾ ਵਿਚ ਸ਼ਬਦ ਦੀ ਵਾਰ ਰਹੀ ਜਿਸ ਵਿਚ ਦੋਨਾਂ ਨੂੰ ਲੋਕਾਂ ਨੇ ਸਪੋਰਟ ਕੀਤਾ ਪਰ ਦਿਲਜੀਤ ਨੂੰ ਇਸ ਮਾਮਲੇ ਵਿਚ ਲੋਕਾਂ ਦਾ ਜ਼ਿਆਦਾ ਪਿਆਰ ਮਿਲ ਰਿਹਾ ਕਿਓਂਕਿ ਉਸਨੇ ਕੰਗਨਾ ਵਲੋਂ ਦਿਲਜੀਤ ਤੇ ਵਰਤੀ ਘ ਟੀ ਆ ਸ਼ਬਦਾਵਲੀ ਦਾ ਜਵਾਬ ਵੀ ਚੰਗੇ ਸ਼ਬਦਾਂ ਵਿਚ ਦਿੱਤਾ|
ਇਸ ਦੇ ਨਾਲ ਹੀ ਦਸ ਦੇਈਏ ਕਿ ਰਾਤੋ ਰਾਤ ਦਿਲਜੀਤ ਦੇ 20 ਲਖ ਦੇ ਕਰੀਬ ਫਾਲੋਵਰ ਵੀ ਵੱਧ ਗਏ ਹਨ | ਪਹਿਲਾ ਦਿਲਜੀਤ ਦੇ 4M ਫਾਲੋਵਰ ਸਨ ਜੋ ਰਾਤੋ ਰਾਤ 2 ਲਖ ਵੱਧ ਕੇ 4.2M ਹੋ ਗਏ ਹਨ|
