ਵੱਡੀ ਖਬਰ ਆ ਕੈਪਟਨ ਅਮਰਿੰਦਰ ਸਿੰਘ ਦੇ ਘਰੋਂ ਜਾਣਕਾਰੀ ਅਨੁਸਾਰ ਕਾਂਗਰਸ ਦੇ ਸੰਸਦ ਮੈਂਬਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦੇ ਮਾਤਾ ਸਤਿੰਦਰ ਕੌਰ ਕਾਹਲੋਂ ਦਾ ਦੇ ਹਾਂਤ ਹੋ ਗਿਆ ਹੈ। ਉਹ ਸਵਰਗੀ ਗਿਆਨ ਸਿੰਘ ਕਾਹਲੋਂ ਦੀ ਧਰਮਪਤਨੀ ਸਨ। ਸਤਿੰਦਰ ਕੌਰ ਕਾਹਲੋਂ 96 ਸਾਲਾਂ ਦੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ 12 ਵਜੇ ਚੰਡੀਗੜ੍ਹ ਵਿਖੇ ਕੀਤਾ ਜਾਵੇਗਾ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ ਹੈ ਉਨ੍ਹਾਂ ਨੇ ਲਿਖਿਆ ਹੈ ਕਿ ਮੇਰੇ ਸੱਸ ਸਰਦਾਰਨੀ ਸਤਿੰਦਰ ਕੌਰ ਕਾਹਲੋਂ ਜੀ ਦੇ ਸਦੀਵੀ ਵਿ ਛੋੜੇ ਦਾ ਮੈਨੂੰ ਡੂੰਘਾ ਦੁਖ ਹੈ। ਸਭ ਨੇ ਸਾਹਾਂ ਦੀ ਪੂੰਜੀ ਖਰਚ ਕੇ ਚਲੇ ਜਾਣਾ ਹੈ ਪਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਲੋੜਵੰਦਾਂ ਦੀ ਮਦਦ ਕਰਨ ਵਿੱਚ ਵੱਡੀ ਸੇਵਾ ਨਿਭਾਈ। ਉਹ ਨੇਕ ਰੂਹ ਸਨ ਜਿਨ੍ਹਾਂ ਨੇ ਹਮੇਸ਼ਾਂ ਸਰਬੱਤ ਦੇ ਭਲੇ ਲਈ ਕਾਰਜ ਕੀਤੇ। ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ।
ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਨੇ ਭਰੇ ਮਨ ਨਾਲ ਕਿਹਾ ਕਿ ਬਹੁਤ ਹੀ ਭਰੇ ਹਿਰਦੇ ਨਾਲ ਮੈਂ ਤੁਹਾਡੇ ਸਾਰਿਆਂ ਨਾਲ ਆਪਣੀ ਮਾਤਾ ਸਰਦਾਰਨੀ ਸਤਿੰਦਰ ਕੌਰ ਕਾਹਲੋਂ ਜੀ ਦੇ ਚਲੇ ਜਾਣ ਦੀ ਖ਼ਬਰ ਸਾਂਝੀ ਕਰ ਰਹੀ ਹਾਂ। ਮੌਜੂਦਾ ਸਮੇਂ ਦੀ ਸਥਿਤੀ ਦੇ ਮੱਦੇਨਜ਼ਰ, ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਘਰਾਂ ਤੋਂ ਹੀ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰੋ।। ਵਾਹਿਗੁਰੂ ਅੱਗੇ ਸਭ ਅਰਦਾਸ ਕਰੋ ਪੰਜਾਬ ਦੇ ਭਲੇ ਲਈ। ਵਾਹਿਗੁਰੂ ਜੀ
