Home / ਨਵੀਆਂ ਸਕੀਮਾਂ / ਕੈਨੇਡਾ ਜਾਣ ਆਉਣ ਵਾਲਿਆਂ ਲਈ ਖੁਸ਼ਖਬਰੀ

ਕੈਨੇਡਾ ਜਾਣ ਆਉਣ ਵਾਲਿਆਂ ਲਈ ਖੁਸ਼ਖਬਰੀ

ਵੱਡੀ ਖਬਰ ਆ ਰਹੀ ਹੈ ਉਨ੍ਹਾਂ ਲੋਕਾਂ ਜੋ ਕਨੇਡਾ ਜਾਦੇ ਹਨ ਜਾ ਆਉਦੇ ਹਨ ਕਿਉਂਕਿ ਪੰਜਾਬੀ ਸਿੱਖ ਭਾਈਚਾਰੇ ਦੇ ਲੋਕੀ ਕਨੇਡਾ ਚ ਵੱਡੀ ਗਿਣਤੀ ਚ ਵੱਸਦੇ ਹਨ ਜੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਕਨੇਡਾ ਜਾਂਦੇ ਤੇ ਆਉਦੇ ਰਹਿੰਦੇ ਹਨ। ਇਹ ਖਬਰ ਉਨ੍ਹਾਂ ਸਭ ਪੰਜਾਬੀ ਭੈਣ-ਭਰਾਵਾਂ ਲਈ ਹੈ ਜੋ ਕਨੇਡਾ ਵਾਲੀਆਂ ਉਡਾਣਾਂ ਦੀ ਉਡੀਕ ਕਰ ਰਹੇ ਸਨ।

ਜਾਣਕਾਰੀ ਅਨੁਸਾਰ ਦੱਸ ਦਈਏ ਕਿ ਬੀਤੇ ਪੰਜ ਮਹੀਨਿਆਂ ਤੋਂ ਬਾਅਦ ਕੈਨੇਡਾ ਅਤੇ ਭਾਰਤ ਵਿਚਕਾਰ ਸਿੱਧੀਆਂ ਹਵਾਈ ਉਡਾਣਾਂ ਬੀਤੀ 21 ਸਤੰਬਰ ਨੂੰ ਬਹਾਲ ਕੀਤੀਆਂ ਗਈਆਂ ਸਨ ਪਰ ਇਕ ਦਿਨ ਬਾਅਦ (ਸੰਸਦੀ ਚੋਣਾਂ ਦਾ ਨਤੀਜਾ ਆ ਜਾਣ ਮਗਰੋਂ) ਕੈਨੇਡਾ ਦੀ ਸਰਕਾਰ ਨੇ ਉਹੀ ਪਾਬੰਦੀ 26 ਸਤੰਬਰ ਤੱਕ ਵਧਾ ਦਿੱਤੀ | ਇਕ ਸਰਕਾਰੀ ਬੁਲਾਰੇ ਨੇ ਇਸ ਦਾ ਕਾਰਨ ਦੱਸਦਿਆਂ ਕਿਹਾ ਕਿ ਸਿੱਧੀਆਂ ਉਡਾਣਾਂ ਵਾਸਤੇ ਹਵਾਈ ਅੱਡਿਆਂ ਅੰਦਰ ਪ੍ਰਬੰਧ ਕਰਨ ਲਈ ਕੁਝ ਹੋਰ ਸਮਾਂ ਲੋੜੀਂਦਾ ਹੈ |

ਪਾਬੰਦੀ ਖੁੱਲ੍ਹਣ ਤੋਂ ਬਾਅਦ ਬੀਤੇ ਕੱਲ੍ਹ ਦਿੱਲੀ ਤੋਂ ਟੋਰਾਂਟੋ ਪੁੱਜੀ ਏਅਰ ਕੈਨੇਡਾ ਦੀ ਪਹਿਲੀ ਉਡਾਣ ਦੇ ਸਾਰੇ ਯਾਤਰੀਆਂ ਦਾ ਹਵਾਈ ਅੱਡੇ ਅੰਦਰ ਕੋਵਿਡ ਟੈਸਟ ਕੀਤਾ ਗਿਆ। ਪਾਬੰਦੀ ਹਟਾਏ ਜਾਣ ਮਗਰੋਂ ਏਅਰ ਕੈਨੇਡਾ ਦੀ ਰੋਜ਼ਾਨਾ ਆਉਣ ਅਤੇ ਜਾਣ ਵਾਲੀ ਉਸ ਸਿੱਧੀ ਉਡਾਣ ‘ਚ ਸਵਾਰ ਹੋਣ ਲਈ ਯਾਤਰੀਆਂ ਵਾਸਤੇ ਕੋਵਡ ਦੇ ਟੈਸਟ ਦੀਆਂ ਸਖਤ ਸ਼ਰਤਾਂ ਲਾਗੂ ਕੀਤੀ ਜਾ ਰਹੀਆਂ ਹਨ, ਜਿਸ ਤਹਿਤ ਦਿੱਲੀ ਹਵਾਈ ਅੱਡੇ ਦੇ ਕੋਵਿਡ ਟੈਸਟਿੰਗ ਸੈਂਟਰ ਤੋਂ ਟੈਸਟ ਕਰਵਾਉਣਾ ਜਰੂਰੀ ਹੋਵੇਗਾ ਅਤੇ ਉਹ ਟੈਸਟ 18 ਘੰਟੇ ਤੋਂ ਵੱਧ ਪੁਰਾਣਾ ਨਹੀਂ ਹੋਣਾ ਚਾਹੀਦਾ। ਹੁਣ ਵੈਨਕੂਵਰ-ਦਿੱਲੀ-ਵੈਨਕੂਵਰ ਉਡਾਣ ਵੀ 26 ਸਤੰਬਰ ਤੋਂ ਬਾਅਦ ਬਹਾਲ ਹੋਵੇਗੀ।

ਦੱਸ ਦਈਏ ਕਿ ਕਨੇਡਾ ਦੇ ਵਿੱਚ ਇੱਕ ਵਾਰ ਫਿਰ ਨਵੀ ਸਰਕਾਰ ਬਣੀ ਹੈ ਤੇ ਨਵੀ ਕੈਬਨਿਟ ਆ ਰਹੀ ਹੈ ਜਿਸ ਚ ਕਾਫੀ ਪੰਜਾਬੀ ਸ਼ਾਮਲ ਹੋ ਰਹੇ ਹਨ। ਕੈਨੇਡਾ ਦੀਆਂ ਸੰਸਦੀ ਚੋਣਾਂ ਵਿਚ 16 ਪੰਜਾਬੀ ਜਿੱਤੇ ਹਨ। ਉਨ੍ਹਾਂ ਜਸਟਿਨ ਟਰੂਡੋ ਨੂੰ ਵੱਡੀ ਧਿਰ ਵਜੋਂ ਮੁੜ ਉਭਰਨ ਲਈ ਵੀ ਮੁਬਾਰਕਬਾਦ ਦਿੱਤੀ। ਬੀਬੀ ਜਗੀਰ ਕੌਰ ਨੇ ਆਖਿਆ ਕਿ ਕੈਨੇਡਾ ਅੰਦਰ ਵੱਡੀ ਗਿਣਤੀ ਵਿਚ ਸਿੱਖ ਵੱਸਦੇ ਹਨ ਅਤੇ ਉਥੋਂ ਦੀ ਤਰੱਕੀ ਲਈ ਸਿੱਖਾਂ ਦੇ ਯੋਗਦਾਨ ਨੂੰ ਮਨਫ਼ੀ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਆਸ ਪ੍ਰਗਟਾਈ ਕਿ ਕੈਨੇਡਾ ਦੀ ਨਵੀਂ ਸਰਕਾਰ ਸਿੱਖਾਂ ਦੇ ਮਸਲਿਆਂ ਦੇ ਹੱਲ ਅਤੇ ਸਿੱਖ ਪਛਾਣ ਨੂੰ ਫੈਲਾਉਣ ਵਿਚ ਸੁਹਿਰਦ ਭੂਮਿਕਾ ਨਿਭਾਵੇਗੀ।

error: Content is protected !!