Home / ਨਵੀਆਂ ਸਕੀਮਾਂ / ਇਹ ਵੱਡੀ ਮਸ਼ਹੂਰ ਹਸਤੀ ਨਹੀ ਰਹੀ

ਇਹ ਵੱਡੀ ਮਸ਼ਹੂਰ ਹਸਤੀ ਨਹੀ ਰਹੀ

ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਸ਼ੁੱਕਰਵਾਰ ਨੂੰ ਜਿਥੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਅਤੇ ਆਬੂਧਾਬੀ ਦੇ ਸ਼ਾਸਕ ਸ਼ੇਖ ਖਲੀਫਾ ਬਿਨ ਜਾਏਦ ਅਲ ਨਾਹਯਨ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਸੰਯੁਕਤ ਅਰਬ ਅਮੀਰਾਤ ਵਿਚ ਕੁਝ ਦਿਨਾਂ ਦਾ ਸ਼ੋਕ ਜਾਰੀ ਕੀਤਾ ਗਿਆ ਹੈ

ਉਥੇ ਹੀ ਹੁਣ ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਵੀ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਦੇ ਦੇ ਹਾਂਤ ਦੀ ਖਬਰ ਸੁਣਦੇ ਹੀ ਸ਼ੋਕ ਪ੍ਰਗਟ ਕਰਦੇ ਹੋਏ ਸ਼ਨੀਵਾਰ 14 ਮਈ ਨੂੰ ਇਕ ਦਿਨ ਦਾ ਰਾਜਸੀ ਸ਼ੌਕ ਰੱਖਣ ਅਤੇ ਰਾਸ਼ਟਰੀ ਝੰਡਾ ਅੱਧਾ ਝੁਕਾਉਣ ਦੇ ਹੁਕਮ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਨਵੀਂ ਦਿੱਲੀ ਵੱਲੋਂ ਸਮੂਹ ਰਾਜਾਂ ਦੇ ਮੁੱਖ ਸਕੱਤਰ ਸਾਹਿਬਾਨ ਨੂੰ ਜਾਰੀ ਕੀਤੇ ਗਏ ਹਨ।

ਦੱਸ ਦਈਏ ਕਿ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਵੀ ਅੱਜ ਪੰਜਾਬ ਵਿੱਚ ਰਾਜਸੀ ਸ਼ੋਕ ਐਲਾਨ ਦਿੱਤਾ ਗਿਆ ਹੈ। ਸਰਕਾਰ ਵੱਲੋਂ ਸਾਰੇ ਅਦਾਰਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਇਸ ਸ਼ੌਕ ਦੇ ਚਲਦਿਆਂ ਹੋਇਆਂ ਕੋਈ ਵੀ ਮਨੋਰੰਜਕ ਪ੍ਰੋਗਰਾਮ ਨਾ ਕੀਤਾ ਜਾਵੇ।।

ਦੱਸ ਦਈਏ ਕਿ ਇਸ ਵਾਸਤੇ ਪੰਜਾਬ ਸਰਕਾਰ ਵੱਲੋਂ ਸਾਰੇ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਇਹਨਾਂ ਲਾਗੂ ਕੀਤੀਆਂ ਗਈਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ। ਅਤੇ ਇਸ ਮ੍ਰਿਤਕ ਸਖਸ਼ੀਅਤ ਦੇ ਸਤਿਕਾਰ ਵਿੱਚ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਜਾਵੇ।

error: Content is protected !!